ਬੈਰੂਤ, 16 ਮਾਰਚ (ਪੋਸਟ ਬਿਊਰੋ) : ਇਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਾਰਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ’ਚ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਗਏ। ਇਸ ਤਣਾਅ ਦੇ ਕਾਰਨ ਸਟਰੇਟ ਆਫ ਹੌਰਮੂਜ਼ ਵਿੱਚ ਜਹਾਜ਼ਾਂ ਦੀ ਆਵਾਜਾਈ ਘੱਟ ਹੋ ਗਈ ਹੈ, ਜਿੱਥੋਂ ਦੁਨੀਆ ਦੇ ਲਗਭਗ 20% ਤੇਲ ਦੀ ਸਪਲਾਈ ਹੁੰਦੀ ਹੈ। ਇਸ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀ ਗਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਈ ਦੇਸ਼ਾਂ ਨੂੰ ਹੌਰਮੁਜ਼ ਜਲਡੰਡੀ ਦੀ ਸੁਰੱਖਿਆ ਲਈ ਜੰਗੀ ਜਹਾਜ਼ ਭੇਜਣ ਦੀ ਅਪੀਲ ਕੀਤੀ ਹੈ, ਪਰ ਹਾਲੇ ਤੱਕ ਕਿਸੇ ਦੇਸ਼ ਨੇ ਸਹਿਮਤੀ ਨਹੀਂ ਦਿੱਤੀ।
ਇਰਾਨ ਦੇ ਡਰੋਨ ਹਮਲੇ ਨਾਲ ਦੁਬਈ ਏਅਰਪੋਰਟ ਅਸਥਾਈ ਤੌਰ ’ਤੇ ਬੰਦ
